Parvasi |Radio |Parvasi TV |Punjabi Newspaper |Youtube |Business Pages

12 ਤੋਂ 17 ਸਾਲ ਦੇ ਬੱਚੇ ਦੂਜੀ ਡੋਜ਼ ਲਈ ਸਮੇਂ ਤੋਂ ਪਹਿਲਾਂ ਕਰਵਾ ਸਕਣਗੇ ਬੁਕਿੰਗ

Parvasi News, Ontario

ਓਨਟਾਰੀਓ ਵਿੱਚ ਰਹਿਣ ਵਾਲੇ 12 ਤੋਂ 17 ਸਾਲ ਉਮਰ ਵਰਗ ਦੇ ਸਾਰੇ ਬੱਚੇ ਅੱਜ ਤੋਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲਵਾ ਸਕਣਗੇ। ਇਸ ਸਬੰਧ ਵਿੱਚ ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਫਾਰਮੇਸੀਜ਼ ਵੱਲੋਂ ਪ੍ਰੋਵਿੰਸ਼ੀਅਲ ਪੋਰਟਲ ਉੱਤੇ ਅਪੁਆਇੰਟਮੈਂਟਸ ਸਵੇਰੇ 8:00 ਵਜੇ ਤੋਂ ਸ਼ੁਰੂ ਹੋਣਗੀਆਂ।ਇਸ ਦੌਰਾਨ ਟਵੀਨਜ਼ ਤੇ ਟੀਨੇਜਰਜ਼ ਨੂੰ ਫਾਈਜ਼ਰ-ਬਾਇਓਐਨਟੈਕ ਦੇ ਸ਼ੌਟ ਦਿੱਤੇ ਜਾਣਗੇ।ਨੌਜਵਾਨਾਂ ਲਈ ਦੂਜੀ ਡੋਜ਼ ਵਿੱਚ ਵਾਧਾ ਕਰਨ ਦਾ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਪ੍ਰੋਵਿੰਸ ਵੱਲੋਂ ਆਪਣੀ ਵੈਕਸੀਨੇਸ਼ਨ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ। ਇਸ ਤੋਂ ਪਹਿਲਾਂ ਓਨਟਾਰੀਓ ਵਿੱਚ ਦੂਜੀ ਡੋਜ਼ ਲਈ ਲੋਕਾਂ ਨੂੰ ਪਹਿਲੀ ਡੋਜ਼ ਤੋਂ ਬਾਅਦ ਚਾਰ ਮਹੀਨੇ ਤੱਕ ਦਾ ਸਮਾਂ ਦਿੱਤਾ ਜਾਂਦਾ ਸੀ। ਪ੍ਰੋਵਿੰਸ਼ੀਅਲ ਡਾਟਾ ਤੋਂ ਸਾਹਮਣੇ ਆਇਆ ਹੈ ਕਿ ਓਨਟਾਰੀਓ ਦੇ 78 ਫੀ ਸਦੀ ਤੋਂ ਵੀ ਵੱਧ ਬਾਲਗ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੈ ਚੁੱਕੇ ਹਨ ਤੇ 44 ਫੀ ਸਦੀ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਹਨ।

You might also like More from author

Comments are closed.