Parvasi |Radio |Parvasi TV |Punjabi Newspaper |Youtube |Business Pages

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਤੇ ਜੀਟੀਏ ਲਈ ਜਾਰੀ ਕੀਤੀ ਹੀਟ ਵਾਰਨਿੰਗ

Parvasi News, GTA
ਐਨਵਾਇਰਮੈਂਟ ਕੈਨੇਡਾ (ਈ ਸੀ) ਵੱਲੋਂ ਐਤਵਾਰ ਨੂੰ ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ। ਇਹ ਵਾਰਨਿੰਗ ਮੰਗਲਵਾਰ ਤੱਕ ਚੱਲੇਗੀ। ਇੱਕ ਬਿਆਨ ਵਿੱਚ ਫੈਡਰਲ ਏਜੰਸੀ ਨੇ ਆਖਿਆ ਕਿ ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਨਮੀ ਰਹਿਣ ਕਾਰਨ ਇਹ 40 ਡਿਗਰੀ ਸੈਲਸੀਅਸ ਤੱਕ ਮਹਿਸੂਸ ਹੋ ਸਕਦਾ ਹੈ। ਰਾਤ ਸਮੇਂ ਤਾਪਮਾਨ 21 ਤੋਂ 23 ਡਿਗਰੀ ਸੈਲਸੀਅਸ ਰਹਿਣ ਨਾਲ ਥੋੜ੍ਹੀ ਰਾਹਤ ਮਿਲ ਸਕਦੀ ਹੈ। ਮੰਗਲਵਾਰ ਸ਼ਾਮ ਨੂੰ ਮੌਸਮ ਠੰਢਾ ਹੋਣ ਕਾਰਨ ਗਰਮੀ ਤੋਂ ਨਿਜਾਤ ਮਿਲ ਸਕੇਗੀ। ਇਹ ਚੇਤਾਵਨੀ ਦੱਖਣਪੱਛਮੀ ਓਨਟਾਰੀਓ ਜਿਸ ਵਿੱਚ ਯੌਰਕ, ਪੀਲ, ਦਰਹਾਮ ਤੇ ਹਾਲਟਨ ਰੀਜਨ ਸ਼ਾਮਲ ਹੋਣਗੇ ਲਈ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੈਮਿਲਟਨ, ਲੰਡਨ, ਵਾਟਰਲੂ ਵੀ ਇਸ ਵਾਰਨਿੰਗ ਤਹਿਤ ਆਉਂਦੇ ਹਨ। ਵਿੰਡਸਰ ਵਰਗੇ ਇਲਾਕੇ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ।

You might also like More from author

Comments are closed.