Parvasi |Radio |Parvasi TV |Punjabi Newspaper |Youtube |Business Pages

ਪਰਸਨਲ ਸਪੋਰਟ ਵਰਕਰਜ਼ ਦੇ ਵੇਜਿਜ਼ ਵਿੱਚ ਆਰਜ਼ੀ ਤੌਰ ਉੱਤੇ ਹੋਰ ਵਾਧਾ ਕਰਾਂਗੇ : ਫੋਰਡ

Parvasi News, Ontario

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮਹਾਂਮਾਰੀ ਦਰਮਿਆਨ ਪਰਸਨਲ ਸਪੋਰਟ ਵਰਕਰਜ਼ ਦੇ ਵੇਜਿਜ਼ ਵਿੱਚ ਆਰਜ਼ੀ ਤੌਰ ਉੱਤੇ ਹੋਰ ਵਾਧਾ ਕਰਨ ਦੀ ਗਾਰੰਟੀ ਦਿੱਤੀ। ਨੌਰਥ ਬੇਅ ਵਿੱਚ ਲਾਂਗ ਟਰਮ ਕੇਅਰ ਦੇ ਸਬੰਧ ਵਿੱਚ ਐਲਾਨ ਕਰਦਿਆਂ ਪ੍ਰੀਮੀਅਰ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਇਹ ਆਰਜ਼ੀ ਵਾਧਾ ਹੋਵੇਗਾ ਪਰ ਉਨ੍ਹਾਂ ਨੂੰ ਤਨਖਾਹ ਵਿੱਚ 3 ਡਾਲਰ ਦਾ ਵਾਧਾ ਮਿਲੇਗਾ। ਫੋਰਡ ਨੇ ਆਖਿਆ ਕਿ ਉਹ ਹਮੇਸ਼਼ਾਂ ਇਹ ਆਖਦੇ ਰਹੇ ਹਨ ਕਿ ਪਰਸਨਲ ਸਪੋਰਟ ਵਰਕਰਜ਼ ਕੋਲ ਕੰਮ ਦਾ ਬੋਝ ਬਹੁਤ ਜਿ਼ਆਦਾ ਹੈ, ਉਨ੍ਹਾਂ ਨੂੰ ਤਨਖਾਹ ਮੁਕਾਬਲਤਨ ਘੱਟ ਮਿਲਦੀ ਹੈ ਤੇ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਹੋਣਾ ਹੀ ਚਾਹੀਦਾ ਹੈ। ਇਸ ਲਈ ਅਸੀਂ ਆਪਣਾ ਵਾਅਦਾ ਜ਼ਰੂਰ ਪੁਗਾਵਾਂਗੇ। ਅਕਤੂਬਰ 2020 ਵਿੱਚ ਓਨਟਾਰੀਓ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ 158,000 ਪਰਸਨਲ ਸਪੋਰਟ ਵਰਕਰਜ਼ ਪਬਲਿਕ ਤੌਰ ਉੱਤੇ ਫੰਡ ਹਾਸਲ ਕਰਨ ਵਾਲੀਆਂ ਸੇਵਾਵਾਂ ਦਿੰਦੇ ਹਨ, ਨੂੰ ਤਨਖਾਹ ਵਿੱਚ ਆਰਜ਼ੀ ਵਾਧਾ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਕਮਿਊਨਿਟੀ ਕੇਅਰ, ਲਾਂਗ ਟਰਮ ਕੇਅਰ ਹੋਮਜ਼, ਪਬਲਿਕ ਹਸਪਤਾਲਾਂ ਤੇ ਬੱਚਿਆਂ ਨੂੰ ਸੇਵਾਵਾਂ ਦੇਣ ਵਾਲੇ ਪਰਸਨਲ ਸਪੋਰਟ ਵਰਕਰਜ਼ ਸ਼ਾਮਲ ਹਨ। ਇਹ ਫੰਡ ਮਾਰਚ 2021 ਵਿੱਚ ਐਕਸਪਾਇਰ ਹੋਣੇ ਸਨ ਪਰ ਇਨ੍ਹਾਂ ਵਿੱਚ ਦੋ ਵਾਰੀ ਵਾਧਾ ਕੀਤਾ ਜਾ ਚੁੱਕਿਆ ਹੈ। ਹੁਣ ਜੇ ਇਨ੍ਹਾਂ ਵਿੱਚ ਮੁੜ ਵਾਧਾ ਨਾ ਕੀਤਾ ਗਿਆ ਜਾਂ ਇਨ੍ਹਾਂ ਨੂੰ ਸਥਾਈ ਨਾ ਬਣਾਇਆ ਗਿਆ ਤਾਂ ਇਨ੍ਹਾਂ ਦੇ 23 ਅਗਸਤ ਨੂੰ ਐਕਸਪਾਇਅਰ ਹੋਣ ਦੀ ਸੰਭਾਵਨਾ ਹੈ।

You might also like More from author

Comments are closed.