Parvasi |Radio |Parvasi TV |Punjabi Newspaper |Youtube |Business Pages

ਮਿਸੀਸਾਗਾ ਵਿੱਚ ਲਾਏ ਗਏ ਆਟੋਮੇਟਿਡ ਸਪੀਡ ਕੈਮਰੇ

Parvasi News, GTA

ਗ੍ਰੇਟਰ ਟੋਰਾਂਟੋ ਏਰੀਆ ਦੀ ਤਰਜ਼ ਉੱਤੇ ਹੁਣ ਮਿਸੀਸਾਗਾ ਵਿੱਚ ਵੀ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ। ਇੱਥੇ ਵੀ ਹੁਣ ਆਟੋਮੈਟਿਕ ਢੰਗ ਨਾਲ ਚੱਲਣ ਵਾਲੇ ਸਪੀਡ ਕੈਮਰੇ ਲਾ ਦਿੱਤੇ ਗਏ ਹਨ, ਜਿਹੜੇ ਅੱਖ ਦੇ ਫੋਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਤਸਵੀਰ ਖਿੱਚ ਲੈਣਗੇ। ਸੋਮਵਾਰ ਨੂੰ ਸਿਟੀ ਵੱਲੋਂ ਦੋ ਆਟੋਮੇਟਿਡ ਸਪੀਡ ਐਨਫੋਰਸਮੈਂਟ (ਏ ਐਸ ਈ) ਕੈਮਰੇ ਸ਼ੁਰੂ ਕੀਤੇ ਗਏ। ਇਹ ਕੈਮਰੇ ਮੌਰਨਿੰਗਸਟਾਰ ਡਰਾਈਵ ਦਰਮਿਆਨ ਲੈਂਕਾਸਟਰ ਐਵਨਿਊ ਤੇ ਨੀਦਰਵੁੱਡ ਰੋਡ ਦੇ ਨਾਲ ਨਾਲ ਸਾਅਮਿੱਲ ਵੈਲੀ ਡਰਾਈਵ ਉੱਤੇ ਫੋਕਵੇਅ ਐਵਨਿਊ ਤੇ ਗਰੌਸਵਰਨਰ ਪਲੇਸ ਦਰਮਿਆਨ ਲਾਏ ਗਏ ਹਨ। ਇਸ ਦੌਰਾਨ ਮੇਅਰ ਬੌਨੀ ਕ੍ਰੌਂਬੀ ਨੇ ਆਪਣੀ ਸਿਟੀ ਦੇ ਡਰਾਈਵਰਾਂ ਲਈ ਛੱਡੇ ਗਏ ਇੱਕ ਵੀਡੀਓ ਮੈਸੇਜ ਵਿੱਚ ਆਖਿਆ ਕਿ ਉਹ ਗੱਡੀ ਸਪੀਡ ਲਿਮਿਟ ਦੇ ਅੰਦਰ ਹੀ ਚਲਾਉਣ। ਉਨ੍ਹਾਂ ਆਖਿਆ ਕਿ ਜੇ ਤੁਸੀਂ ਮਿਸੀਸਾਗਾ ਵਿੱਚ ਡਰਾਈਵ ਕਰ ਰਹੇ ਹੋਂ ਤਾਂ ਸਾਰੀਆਂ ਰੋਡਜ਼ ਨੂੰ ਬਿਲਕੁਲ ਸੇਫ ਰੱਖੋ ਤੇ ਜ਼ਿਮੇਵਾਰੀ ਨੂੰ ਸਮਝਦਿਆਂ ਹੋਇਆਂ ਆਪਣੀ ਸਪੀਡ ਦੀ ਹੱਦ ਵਿੱਚ ਰਹੋ। ਚੰਗੀ ਖਬਰ ਇਹ ਹੈ ਕਿ ਜੇ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋਂ ਤੇ ਸਪੀਡ ਦੀ ਹੱਦ ਵਿੱਚ ਰਹਿੰਦੇ ਹੋਂ ਤਾਂ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਤੁਹਾਨੂੰ ਜੁਰਮਾਨਾ ਨਹੀਂ ਹੋਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਇਹ ਦੋਵੇਂ ਕੈਮਰੇ ਸਕੂਲ ਏਰੀਆ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਮਹੀਨੇ ਵਿੱਚ ਬਦਲਵੀਆਂ ਥਾਂਵਾਂ ਉੱਤੇ ਲਾਏ ਜਾਣਗੇ। ਸਿਟੀ ਆਫ ਮਿਸੀਸਾਗਾ ਤੇ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਥਾਂਵਾਂ ਉੱਤੇ ਤੇਜ਼ ਰਫਤਾਰੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਸਾਲ ਪੂਰੀ ਸਿਟੀ ਵਿੱਚ ਵੀਹ ਹੋਰਨਾਂ ਥਾਂਵਾਂ ਉੱਤੇ ਵਾਧੂ ਏਐਸਈ ਕੈਮਰੇ ਲਾਏ ਜਾਣਗੇ ਤੇ ਹਰ ਥਾਂ ਉੱਤੇ ਉਨ੍ਹਾਂ ਕੈਮਰਿਆਂ ਦੀ ਜਾਣਕਾਰੀ ਦੇਣ ਲਈ ਸਾਈਨ ਵੀ ਲਾਏ ਜਾਣਗੇ ਤਾਂ ਕਿ ਡਰਾਈਵਰਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਥਾਂਵਾਂ ਉੱਤੇ ਕੈਮਰੇ ਹਨ। ਜੀਟੀਏ ਵਿੱਚ ਮਿਸੀਸਾਗਾ ਹੀ ਅਜਿਹੀ ਕਮਿਊਨਿਟੀ ਹੈ ਜਿਸ ਨੇ ਸੱਭ ਤੋਂ ਅਖੀਰ ਵਿੱਚ ਕੈਮਰਿਆਂ ਦੀ ਵਰਤੋਂ ਸ਼ੁਰੂ ਕੀਤੀ ਹੈ। ਕ੍ਰੌਂਬੀ ਨੇ ਆਖਿਆ ਕਿ ਤੇਜ਼ ਰਫਤਾਰ ਉਨ੍ਹਾਂ ਦੀ ਸਿਟੀ ਦੀ ਬਹੁਤ ਗੰਭੀਰ ਸਮੱਸਿਆ ਹੈ, ਪਿਛਲੇ ਸਾਲ ਪੀਲ ਪੁਲਿਸ ਵੱਲੋਂ 8000 ਟਿਕਟਾਂ ਇਸ ਮਕਸਦ ਲਈ ਜਾਰੀ ਕੀਤੀਆਂ ਗਈਆਂ ਸਨ।

You might also like More from author

Comments are closed.