Parvasi |Radio |Parvasi TV |Punjabi Newspaper |Youtube |Business Pages

ਟੋਰਾਂਟੋ ਵਿੱਚ ਖਾਲੀ ਪਏ ਘਰਾਂ ਦੇ ਮਾਲਕਾਂ ਨੂੰ ਦੇਣਾ ਪੈ ਸਕਦਾ ਹੈ ਨਵਾਂ ਟੈਕਸ !

Parvasi News, GTA

ਟੋਰਾਂਟੋ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਖਾਲੀ ਪਏ ਹਨ ਉਨ੍ਹਾਂ ਨੂੰ ਨਵੇਂ ਟੈਕਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹ ਹਾਊਸਿੰਗ ਮਾਰਕਿਟ ਨੂੰ ਠੰਢਾ ਕਰਨ ਲਈ ਕੀਤਾ ਜਾ ਸਕਦਾ ਹੈ। ਮੰਗਲਵਾਰ ਨੂੰ ਸਿਟੀ ਕਾਊਂਸਲ ਦੀ ਐਗਜ਼ੈਕਟਿਵ ਕਮੇਟੀ ਨੇ ਅਜਿਹੇ ਟੈਕਸ ਡਿਜ਼ਾਈਨ ਤੇ ਉਸ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਮਨਜੂ਼ਰੀ ਦਿੱਤੀ ਹੈ ਜਿਹੜਾ ਟੋਰਾਂਟੋ ਵਿੱਚ ਖਾਲੀ ਪਏ ਘਰਾਂ ਲਈ ਤਿਆਰ ਕੀਤਾ ਗਿਆ ਹੈ ਤੇ ਜਿਹੜਾ 2022 ਵਿੱਚ ਸ਼ੁਰੂ ਹੋਵੇਗਾ। ਇੱਕ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਇਸ ਟੈਕਸ ਦਾ ਅਸਲ ਮਕਸਦ ਖਾਲੀ ਪਏ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਉੱਤੇ ਦੇਣ ਜਾਂ ਇਸ ਤਰ੍ਹਾਂ ਖਾਲੀ ਪਏ ਘਰਾਂ ਨੂੰ ਵੇਚਣ ਲਈ ਹੱਲਾਸ਼ੇਰੀ ਦੇਣਾ ਹੈ। ਇਸ ਨਾਲ ਘਰਾਂ ਦੀ ਤਾਦਾਦ ਵਿੱਚ ਵਾਧਾ ਹੋ ਸਕਦਾ ਹੈ। ਜੇ ਇਸ ਨੂੰ ਸਿਟੀ ਕਾਊਂਸਲ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਟੈਕਸ ਲਈ ਬਾਇਲਾਅ ਪਹਿਲੀ ਜਨਵਰੀ, 2022 ਵਿੱਚ ਪ੍ਰਭਾਵੀ ਹੋ ਜਾਵੇਗਾ। ਸਿਟੀ ਅਨੁਸਾਰ ਸ਼ੁਰੂਆਤੀ ਟੈਕਸ ਦਰ ਉਸ ਸਾਲ ਵਿੱਚ ਪ੍ਰਾਪਰਟੀ ਦੀ ਮੌਜੂਦਾ ਵੈਲਿਊ ਅਸੈੱਸਮੈਂਟ (ਸੀ ਵੀ ਏ) ਦਾ ਇੱਕ ਫੀ ਸਦੀ ਹੋਵੇਗੀ, ਜਿਸ ਦੌਰਾਨ ਉਹ ਘਰ ਖਾਲੀ ਰਿਹਾ।

You might also like More from author

Comments are closed.