Parvasi |Radio |Parvasi TV |Punjabi Newspaper |Youtube |Business Pages

ਬੀਸੀ ਵਿੱਚ ਕੇ੍ਰਨ ਟੁੱਟੀ, 5 ਹਲਾਕ

Parvasi news, BC
ਸੋਮਵਾਰ ਨੂੰ ਕੈਲੋਨਾ, ਬੀਸੀ ਵਿੱਚ ਇੱਕ ਕ੍ਰੇਨ ਦੇ ਹਾਦਸਾਗ੍ਰਸਤ ਹੋਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਦਿੱਤੀ। ਕੱਲ ਇੱਕ ਨਿਊਜ਼ ਕਾਨਫਰੰਸ ਵਿੱਚ ਕੈਲੋਨਾ ਦੇ ਆਰਸੀਐਮਪੀ ਇੰਸਪੈਕਟਰ ਐਡਮ ਮੈਕਿਨਤੋਸ਼ ਨੇ ਦੱਸਿਆ ਸੀ ਕਿ ਇਸ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ ਪਰ ਉਸ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਜਿਸ ਦੀ ਲਾਸ਼ ਅੱਜ ਮਲਬੇ ਵਿੱਚੋ ਕੱਢ ਲਈ ਗਈ ਹੈ । ਮਾਰੇ ਗਏ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਚੌਥੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਦਮ ਤੋੜ ਗਿਆ। ਪੰਜਵੇਂ ਵਿਅਕਤੀ ਦੀ ਲਾਸ਼ ਮਲਬੇ ਵਿੱਚੋ ਕੱਢ ਲਈ ਗਈ ਹੈ। ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ ‘ਤੇ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ‘ਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਕਿਨਤੋਸ਼ ਅਨੁਸਾਰ ਕਰੇਨ ਦਾ ਜਿਹੜਾ ਹਿੱਸਾ ਡਿੱਗਿਆ ਉਹ ਉਸਾਰੀ ਜਾ ਰਹੀ 26ਵੀਂ ਮੰਜ਼ਿਲ ਦੇ ਲਾਗੇ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

You might also like More from author

Comments are closed.