Parvasi |Radio |Parvasi TV |Punjabi Newspaper |Youtube |Business Pages

ਵੈਕਸੀਨ ਸਬੰਧੀ ਕੈਨੇਡਾ ਦੀ ਰਣਨੀਤੀ ਰੰਗ ਲਿਆ ਰਹੀ ਹੈ : ਟਰੂਡੋ

Parvasi News, Canada
ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ ਐਚ ਓ) ਦੀ ਚੀਫ ਸਾਇੰਟਿਸਟ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਕਰਕੇ ਲਾਉਣ ਦੇ ਸਬੰਧ ਵਿੱਚ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਵੈਕਸੀਨ ਸਬੰਧੀ ਰਣਨੀਤੀ ਰੰਗ ਲਿਆ ਰਹੀ ਹੈ। ਅਸੀਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਕੇ ਕਵਿਡ-19 ਦੇ ਮਾਮਲਿਆਂ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਜੇ ਡਾਟਾ ਉੱਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡੀਅਨਜ਼ ਨੂੰ ਕਿਸ ਤਰ੍ਹਾਂ ਬਿਹਤਰ ਢੰਗ ਨਾਲ ਮਹਿਫੂਜ਼ ਰੱਖਣਾ ਹੈ ਤੇ ਕੋਵਿਡ-19 ਉੱਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ ਇਸ ਬਾਰੇ ਸਾਡੇ ਫੈਸਲੇ ਕਾਫੀ ਦਮਦਾਰ ਰਹੇ ਹਨ ਤੇ ਉਨ੍ਹਾਂ ਦੇ ਚੰਗੇ ਨਤੀਜੇ ਵੀ ਮਿਲ ਰਹੇ ਹਨ। ਉਨ੍ਹਾਂ ਆਖਿਆ ਕਿ ਮੰਗਲਵਾਰ ਤੱਕ ਕੋਵਿਡ-19 ਵੈਕਸੀਨ ਲਵਾਉਣ ਦੇ ਯੋਗ 50 ਫੀ ਸਦੀ ਕੈਨੇਡੀਅਨਜ਼ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਜੁਲਾਈ ਦੇ ਅੰਤ ਤੱਕ ਕੁੱਲ ਮਿਲਾ ਕੇ 68 ਮਿਲੀਅਨ ਡੋਜ਼ਾਂ ਕੈਨੇਡਾ ਨੂੰ ਹਾਸਲ ਹੋ ਜਾਣਗੀਆਂ। ਇਨ੍ਹਾਂ ਗਰਮੀਆਂ ਦੇ ਅੰਤ ਤੱਕ ਅਸੀਂ ਵੈਕਸੀਨੇਸ਼ਨ ਦੇ ਯੋਗ ਹਰੇਕ ਕੈਨੇਡੀਅਨ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰ ਲਵਾਂਗੇ। ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਦੇ ਬਿਆਨ ਅਨੁਸਾਰ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਪਿਛਲੇ ਸੱਤ ਦਿਨਾਂ ਤੋਂ ਔਸਤਨ 451 ਕੇਸ ਹੀ ਰੋਜ਼ਾਨਾ ਰਿਪੋਰਟ ਕੀਤੇ ਜਾ ਰਹੇ ਹਨ। ਇਸ ਦੌਰਾਨ ਡਬਲਿਊ ਐਚ ਓ ਦੀ ਡਾ. ਸੌਮਿਆ ਸਵਾਮੀਨਾਥਨ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਕਰਕੇ ਲਵਾਉਣ ਸਬੰਧੀ ਦਿੱਤੇ ਬਿਆਨ ਵਿੱਚ ਆਖਿਆ ਗਿਆ ਕਿ ਪਹਿਲੀ ਤੇ ਸੈਕਿੰਡ ਡੋਜ਼ ਵੱਖ ਵੱਖ ਉਤਪਾਦਕਾਂ ਦੀ ਲਵਾਉਣ ਬਾਰੇ ਡਾਟਾ ਬਹੁਤ ਹੀ ਸੀਮਤ ਹੱਦ ਤੱਕ ਉਪਲਬਧ ਹੈ। ਇਹ ਰੁਝਾਨ ਥੋੜ੍ਹਾ ਖਤਰਨਾਕ ਵੀ ਹੈ। ਮਿਕਸ ਤੇ ਮੈਚ ਕਰਕੇ ਵੈਕਸੀਨ ਦੀ ਡੋਜ਼ ਲੈਣ ਦੇ ਕਿਹੋ ਜਿਹੇ ਨਤੀਜੇ ਨਿਕਲਦੇ ਹਨ ਅਸੀਂ ਉਨ੍ਹਾਂ ਬਾਰੇ ਵੀ ਸਪਸ਼ਟ ਨਹੀਂ ਦੱਸ ਸਕਦੇ। ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਦੂਜੀ, ਤੀਜੀ ਤੇ ਚੌਥੀ ਡੋਜ਼ ਲੈਣ ਦਾ ਫੈਸਲਾ ਕੀਤਾ ਹੈ ਉੱਥੇ ਹਾਲਾਤ ਹੋਰ ਵੀ ਅਜੀਬ ਬਣ ਚੁੱਕੇ ਹਨ।

You might also like More from author

Comments are closed.