Parvasi |Radio |Parvasi TV |Punjabi Newspaper |Youtube |Business Pages

ਅਗਲੇ ਹਫਤੇ ਤੋਂ ਖੁੱਲ੍ਹ ਜਾਣਗੇ ਟੋਰਾਂਟੋ ਦੇ ਫਿੱਟਨੈੱਸ ਸੈਂਟਰ ‘ਤੇ ਇੰਡੋਰ ਸਵਿਮਿੰਗ ਪੂਲਜ਼

Parvasi News, Ontario
ਅਗਲੇ ਹਫਤੇ ਤੋਂ ਟੋਰਾਂਟੋ ਵਿੱਚ ਇੰਡੋਰ ਮਨੋਰੰਜਨ ਦੀਆਂ ਥਾਂਵਾਂ ਖੁੱਲ੍ਹ ਜਾਣਗੀਆਂ। ਆਪਣੇ ਕੋਵਿਡ-19 ਰੀਓਪਨਿੰਗ ਫਰੇਮਵਰਕ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਤੋਂ ਕੁੱਝ ਦਿਨ ਬਾਅਦ ਹੀ ਫੋਰਡ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਰਾਤੀਂ 12:01 ਵਜੇ ਪ੍ਰੋਵਿੰਸ ਇਸ ਫਰੇਮਵਰਕ ਦੇ ਆਖਰੀ ਪੜਾਅ ਵਿੱਚ ਦਾਖਲ ਹੋਵੇਗਾ ਤੇ ਇਸ ਤੋਂ ਬਾਅਦ ਇੰਡੋਰ ਡਾਈਨਿੰਗ, ਜਿੰਮਜ਼ ਤੇ ਥਿਏਟਰ ਵੀ ਖੁੱਲ੍ਹ ਜਾਣਗੇ। ਮਹਾਂਮਾਰੀ ਕਾਰਨ ਲੰਮੇਂ ਸਮੇਂ ਤੋਂ ਇਹ ਸੱਭ ਬੰਦ ਪਿਆ ਹੈ। ਅੱਂਜ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਦੱਸਿਆ ਕਿ ਜੁਲਾਈ ਵਿੱਚ ਸਿਟੀ ਵੱਲੋਂ ਚਲਾਈਆਂ ਜਾਣ ਵਾਲੀਆਂ ਕਿਹੜੀਆਂ ਮਨੋਰੰਜਨ ਵਾਲੀਆਂ ਸਰਵਿਸਿਜ਼ ਸ਼ੁਰੂ ਹੋਣਗੀਆਂ। ਬੁੱਧਵਾਰ ਦੁਪਹਿਰ ਨੂੰ ਟੋਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਟੋਰਾਂਟੋ ਵਿੱਚ ਹੌਲੀ ਹੌਲੀ ਆਮ ਵਰਗੇ ਹਾਲਾਤ ਬਣ ਰਹੇ ਹਨ। 19 ਜੁਲਾਈ ਨੂੰ ਟੋਰਾਂਟੋ ਵਿੱਚ ਇੰਡੋਰ ਫਿੱਟਨੈੱਸ ਸੈਂਟਰ ਤੇ ਵੇਟ ਰੂਮ, ਇੰਡੋਰ ਵਾਕਿੰਗ ਟਰੈਕਸ, ਗਰਮੀ ਤੋਂ ਰਾਹਤ ਦੇਣ ਲਈ ਕਮਿਊਨਿਟੀ ਸੈਂਟਰ, ਵਾਸ਼ਰੂਮ ਤੇ ਸ਼ਾਵਰ ਲੈਣ ਦੀ ਸਹੂਲਤ ਆਦਿ ਤੋਂ ਇਲਾਵਾ ਮੀਟਿੰਗਾਂ ਤੇ ਈਵੈਂਟਸ ਲਈ ਇੰਡੋਰ ਪਰਮਿਟ ਮਿਲ ਸਕਣਗੇ। ਅਗਲੇ ਹਫਤੇ ਤੋਂ ਸਿਟੀ ਵੱਲੋਂ ਯੂਥ ਸਪੇਸਿਜ਼, ਇੰਡੋਰ ਐਕੁਆਫਿੱਟ ਕਲਾਸਿਜ਼, ਇੰਡੋਰ ਫਿੱਟਨੈੱਸ ਕਲਾਸਿਜ਼, ਸੀਨੀਅਰਜ਼ ਸੈਂਟਰਜ਼ ਤੇ ਕੰਜ਼ਰਵੇਟਰੀਜ਼ ਖੋਲ੍ਹ ਦਿੱਤੀਆਂ ਜਾਣਗੀਆਂ।

You might also like More from author

Comments are closed.