Parvasi |Radio |Parvasi TV |Punjabi Newspaper |Youtube |Business Pages

ਇੰਗਲੈਂਡ ਦੀ ਸਟੱਡੀ ਵਿੱਚ ਫਾਈਜ਼ਰ, ਐਸਟ੍ਰਾਜ਼ੈਨੇਕਾ ਦੇ ਦੋ ਸ਼ੌਟਸ ਨੂੰ ਡੈਲਟਾ ਵੇਰੀਐਂਟ ਖਿਲਾਫ ਪਾਇਆ ਗਿਆ ਅਸਰਦਾਰ

Parvasi News, World
ਫਾਈਜ਼ਰ ਜਾਂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨ ਦੀਆਂ ਦੋ ਡੋਜ਼ਾਂ ਡੈਲਟਾ ਕਰੋਨਾਵਾਇਰਸ ਨਾਲ ਲੜਨ ਲਈ ਕਾਫੀ ਹਨ। ਇਹ ਖੁਲਾਸਾ ਛਪੇ ਇੱਕ ਅਧਿਐਨ ਵਿੱਚ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੈਕਸੀਨਜ਼ ਡੈਲਟਾ ਵੇਰੀਐਂਟ ਖਿਲਾਫ ਵੀ ਅਸਰਦਾਰ ਹਨ, ਹਾਲਾਂਕਿ ਅਧਿਐਨ ਵਿੱਚ ਇਹ ਵੀ ਆਖਿਆ ਗਿਆ ਕਿ ਵਧੇਰੇ ਪ੍ਰੋਟੈਕਸ਼ਨ ਲਈ ਵੈਕਸੀਨਜ਼ ਦਾ ਇੱਕ ਸ਼ੌਟ ਕਾਫੀ ਨਹੀਂ ਹੈ। ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਵਿੱਚ ਛਪੇ ਇਸ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮਈ ਵਿੱਚ ਪਬਲਿਕ ਹੈਲਥ ਇੰਗਲੈਂਡ ਵੱਲੋਂ ਫਾਈਜ਼ਰ-ਬਾਇਓਐਨਟੈਕ ਤੇ ਆਕਸਫੋਰਡ ਐਸਟ੍ਰਾਜੈ਼ਨੇਕਾ ਵੱਲੋਂ ਤਿਆਰ ਕੀਤੀਆਂ ਗਈਆਂ ਕੋਵਿਡ-19 ਵੈਕਸੀਨਜ਼ ਸਬੰਧੀ ਜਿਹੜੀਆਂ ਲੱਭਤਾਂ ਪੇਸ਼ ਕੀਤੀਆਂ ਗਈਆਂ ਸਨ ਉਹ ਲੋਕਾਂ ਨਾਲ ਸਬੰਧਤ ਅਸਲ ਡਾਟਾ ਉੱਤੇ ਅਧਾਰਤ ਸਨ। ਅਧਿਐਨ ਵਿੱਚ ਪਾਇਆ ਗਿਆ ਕਿ ਫਾਈਜ਼ਰ ਸ਼ੌਟ ਦੀਆਂ ਦੋ ਡੋਜ਼ਾਂ ਡੈਲਟਾ ਵੇਰੀਐਂਟ ਉੱਤੇ 88 ਫੀ ਸਦੀ ਅਸਰਦਾਰ ਹਨ ਜਦਕਿ ਐਲਫਾ ਵੇਰੀਐਂਟ ਉੱਤੇ ਇਹ 93·7 ਫੀ ਸਦੀ ਅਸਰਦਾਰ ਹਨ। ਦੂਜੇ ਪਾਸੇ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਦੋ ਡੋਜ਼ਾਂ ਡੈਲਟਾ ਵੇਰੀਐਂਟ ਖਿਲਾਫ 67 ਫੀ ਸਦੀ ਅਸਰਦਾਰ ਹਨ ਤੇ ਇਹ ਐਲਫਾ ਵੇਰੀਐਂਟ ਉੱਤੇ 74·5 ਫੀ ਸਦੀ ਅਸਰਦਾਰ ਹਨ। ਪਬਲਿਕ ਹੈਲਥ ਇੰਗਲੈਂਡ ਦੇ ਖੋਜਾਰਥੀਆਂ ਨੇ ਅਧਿਐਨ ਵਿੱਚ ਲਿਖਿਆ ਹੈ ਕਿ ਵੈਕਸੀਨਜ਼ ਦੇ ਅਸਰ ਬਾਰੇ ਮਾਮੂਲੀ ਫਰਕ ਹੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਇਜ਼ਰਾਈਲ ਤੋਂ ਹਾਸਲ ਹੋਏ ਡਾਟਾ ਵਿੱਚ ਸਿੰਪਟੋਮੈਟਿਕ ਡਜ਼ੀਜ਼ ਖਿਲਾਫ ਫਾਈਜ਼ਰ ਦੇ ਸ਼ੌਟ ਦੇ ਅਸਰ ਨੂੰ ਘੱਟ ਦੱਸਿਆ ਗਿਆ ਜਦਕਿ ਸਵੀਅਰ ਡਜ਼ੀਜ਼ ਖਿਲਾਫ ਪ੍ਰੋਟੈਕਸ਼ਨ ਨੂੰ ਕਾਫੀ ਜਿ਼ਆਦਾ ਦੱਸਿਆ ਗਿਆ। ਪੀਐਚਈ ਨੇ ਪਹਿਲਾਂ ਹੀ ਇਹ ਆਖਿਆ ਸੀ ਕਿ ਡੈਲਟਾ ਵੇਰੀਐਂਟ ਤੋਂ ਸਿੰਪਟੋਮੈਟਿਕ ਡਜ਼ੀਜ਼ ਖਿਲਾਫ ਦੋਵਾਂ ਵੈਕਸੀਨਜ਼ ਵਿੱਚੋਂ ਕਿਸੇ ਦੀ ਵੀ ਇੱਕ ਡੋਜ਼ ਦਾ ਸਿੰਪਟੋਮੈਟਿਕ ਡਜ਼ੀਜ਼ ਖਿਲਾਫ ਅਸਰ 33 ਫੀ ਸਦੀ ਹੈ।

You might also like More from author

Comments are closed.