Parvasi |Radio |Parvasi TV |Punjabi Newspaper |Youtube |Business Pages

ਫੈਸਟੀਵਲਜ਼ ਤੇ ਈਵੈਂਟਸ ਲਈ ਓਨਟਾਰੀਓ ਦੇ ਰਿਹਾ ਹੈ 49 ਮਿਲੀਅਨ ਡਾਲਰ

Parvasi News, Ontario

ਮਹਾਂਮਾਰੀ ਕਾਰਨ ਤਿਉਹਾਰਾਂ ਤੇ ਹੋਰਨਾਂ ਈਵੈਂਟਸ ਉੱਤੇ ਕਾਫੀ ਨਕਾਰਾਤਮਕ ਅਸਰ ਪਿਆ, ਜਿਸ ਦੇ ਮੱਦੇਨਜ਼ਰ ਓਨਟਾਰੀਓ ਸਰਕਾਰ ਵੱਲੋਂ ਇਸ ਸੈਕਟਰ ਨੂੰ 49 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਕਲਚਰ ਮੰਤਰੀ ਲੀਸਾ ਮੈਕਲਿਓਡ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਟੂਰਿਜ਼ਮ ਤੇ ਕਲਚਰ ਇੰਡਸਟਰੀਜ਼ ਉਤੇ ਕਾਫੀ ਮਾੜਾ ਅਸਰ ਪਿਆ ਹੈ। ਇਸ ਨਿਵੇਸ਼ ਨਾਲ ਆਰਗੇਨਾਈਜ਼ੇਸ਼ਨਜ਼ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨ ਵਿੱਚ ਮਦਦ ਮਿਲੇਗੀ।ਬਹੁਤੀ ਰਕਮ ਰੀਕੁਨੈਕਟ ਫੈਸਟੀਵਲ ਤੇ ਈਵੈਂਟ ਪ੍ਰੋਗਰਾਮ ਰਾਹੀਂ 439 ਫੈਸਟੀਵਲਜ਼ ਤੇ ਈਵੈਂਟਸ ਨੂੰ ਜਾਵੇਗੀ। ਇਸ ਫੰਡ ਨੂੰ ਪ੍ਰੋਗਰਾਮਿੰਗ ਤੇ ਪੋ੍ਰਡਕਸ਼ਨ, ਮਾਰਕਿਟਿੰਗ, ਮੋਬਾਈਲ ਐਪਲੀਕੇਸ਼ਨਜ਼, ਵੈੱਬਸਾਈਟ ਡਿਵੈਲਪਮੈਂਟ ਤੇ ਹੈਲਥ ਅਤੇ ਸੇਫਟੀ ਮਾਪਦੰਡ ਲਾਗੂ ਕਰਨ ਉੱਤੇ ਖਰਚਿਆ ਜਾ ਸਕੇਗਾ। ਦ ਸੈਲੀਬ੍ਰੇਟ ਓਨਟਾਰੀਓ ਬਲਾਕਬਸਟਰ ਪ੍ਰੋਗਰਾਮ ਨੂੰ 6 ਮਿਲੀਅਨ ਡਾਲਰ ਮਿਲਣਗੇ ਜਿਸ ਨਾਲ ਉਹ ਬਹੁਤ ਸਾਰੇ ਟੂਰਿਸਟ ਆਕਰਸਿ਼ਤ ਕਰਨ ਵਾਲੇ ਵੱਡੀ ਪੱਧਰ ਦੇ ਈਵੈਂਟ ਕਰਵਾਉਣ ਲਈ ਮਿਊਂਸਪੈਲਿਟੀਜ਼ ਤੇ ਆਰਗੇਨਾਈਜ਼ੇਸ਼ਨਜ਼ ਦੀ ਮਦਦ ਕਰੇਗਾ।

You might also like More from author

Comments are closed.