Parvasi |Radio |Parvasi TV |Punjabi Newspaper |Youtube |Business Pages

ਟਰੂਡੋ ਤੇ ਓਟੂਲ ਦਰਮਿਆਨ ਕਾਂਟੇ ਦੀ ਟੱਕਰ

ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਹੁਣ ਜਦੋਂ ਫੈਡਰਲ ਚੋਣਾਂ ਵਿੱਚ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਜਸਟਿਨ ਟਰੂਡੋ ਦੇ ਲਿਬਰਲਾਂ ਤੇ ਓਟੂਲ ਦੀ ਅਗਵਾਈ ਵਾਲੇ ਕੰਜ਼ਰਵੇਟਿਵਾਂ ਦਰਮਿਆਨ ਕਾਂਟੇ ਦੀ ਟੱਕਰ ਚੱਲ ਰਹੀ ਹੈ। ਲੈਜੇਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਦੋਵਾਂ ਪਾਰਟੀਆਂ ਨੂੰ ਤੈਅਸ਼ੁਦਾ ਵੋਟਰਾਂ ਦਾ 32 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਐਨਡੀਪੀ 20 ਫੀ ਸਦੀ ਸਮਰਥਨ ਨਾਲ ਤੀਜੀ ਥਾਂ ਉੱਤੇ ਚੱਲ ਰਹੀ ਹੈ। ਇਹੋ ਜਿਹਾ ਹੀ ਇੱਕ ਸਰਵੇਖਣ ਦੋ ਹਫਤੇ ਪਹਿਲਾਂ ਕਰਵਾਇਆ ਗਿਆ ਸੀ, ਉਸ ਸਮੇਂ ਕੰਜ਼ਰਵੇਟਿਵ 34 ਫੀ ਸਦੀ ਨਾਲ ਅੱਗੇ ਚੱਲ ਰਹੇ ਸਨ ਤੇ ਲਿਬਰਲ 30 ਫੀ ਸਦੀ ਨਾਲ ਦੂਜੇ ਸਥਾਨ ਉੱਤੇ ਸਨ ਜਦਕਿ ਐਨਡੀਪੀ ਨੂੰ 24 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਸੀ। ਇਹ ਸਰਵੇਖਣ ਇੰਟਰਨੈੱਟ ਉੱਤੇ ਆਧਾਰਤ ਸੀ। ਇਸ ਦੌਰਾਨ ਟਰੂਡੋ ਨੇ ਓਟੂਲ ਉੱਤੇ ਨਿਜੀ ਹਮਲੇ ਕਰਨ ਦਾ ਦੋਸ਼ ਲਾਇਆ।ਟਰੂਡੋ ਨੇ ਇਹ ਵੀ ਆਖਿਆ ਕਿ ਐਂਟੀ ਵੈਕਸਰ ਮੂਵਮੈਂਟ ਵਿੱਚ ਵੀ ਓਟੂਲ ਦੇ ਹਮਾਇਤੀ ਸਨ। ਪਰ ਇਸ ਬਾਰੇ ਉਹ ਕੋਈ ਠੋਸ ਸਬੂਤ ਨਹੀਂ ਦੇ ਸਕੇ। ਮੰਗਲਵਾਰ ਨੂੰ ਓਟੂਲ ਓਟਵਾ ਵਿੱਚ, ਲਿਬਰਲ ਆਗੂ ਟਰੂਡੋ ਬੀਸੀ ਵਿੱਚ ਤੇ ਐਨਡੀਪੀ ਆਗੂ ਜਗਮੀਤ ਸਿੰਘ ਓਨਟਾਰੀਓ ਵਿੱਚ ਕਰਨਗੇ ਚੋਣ ਪ੍ਰਚਾਰ।

You might also like More from author

Comments are closed.