Parvasi |Radio |Parvasi TV |Punjabi Newspaper |Youtube |Business Pages

ਓਨਟਾਰੀਓ ਵਿੱਚ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਹੋਇਆ ਲਾਗੂ

ਓਨਟਾਰੀਓ ਦਾ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਹੁਣ ਲਾਗੂ ਹੋ ਚੁੱਕਿਆ ਹੈ।
ਹੁਣ ਸਥਾਨਕ ਵਾਸੀਆਂ ਨੂੰ ਇੰਡੋਰ ਰੈਸਟੋਰੈਂਟਸ, ਨਾਈਟਕਲੱਬਜ਼ ( ਆਊਟਡੋਰ ਤੇ ਇੰਡੋਰ ), ਮੂਵੀ ਥਿਏਟਰਜ਼, ਜਿੰਮਜ਼ ਤੇ ਕੰਸਰਟ ਵੈਨਿਊਜ਼ ਵਿੱਚ ਦਾਖਲ ਹੋਣ ਸਮੇਂ ਇਹ ਸਬੂਤ ਦੇਣਾ ਹੋਵੇਗਾ ਕਿ ਉਹ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ।ਇਨ੍ਹਾਂ ਥਾਂਵਾਂ ਉੱਤੇ ਦਾਖਲ ਹੋਣ ਸਮੇਂ ਲੋਕਾਂ ਨੂੰ ਆਪਣੀ ਦੂਜੀ ਡੋਜ਼ ਦਾ ਸਬੂਤ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਸਰਕਾਰੀ ਆਈਡੈਂਟੀਫਿਕੇਸ਼ਨ ਵਿਖਾਉਣ ਦੀ ਵੀ ਲੋੜ ਪਵੇਗੀ। ਆਇਡੈਂਟੀਫਿਕੇਸ਼ਨ ਵਿੱਚ ਬਰਥ ਸਰਟੀਫਿਕੇਟ, ਸਿਟੀਜ਼ਨਸਿ਼ਪ ਕਾਰਡ , ਡਰਾਈਵਰਜ਼ ਲਾਇਸੰਸ, ਓਨਟਾਰੀਓ ਹੈਲਥ ਕਾਰਡ, ਇੰਡੀਜੀਨਸ ਮੈਂਬਰਸਿ਼ਪ ਕਾਰਡ, ਪਾਸਪੋਰਟ, ਜਾਂ ਪਰਮਾਨੈਂਟ ਰੈਜ਼ੀਡੈਂਸ ਕਾਰਡ ਆਦਿ ਸ਼ਾਮਲ ਹਨ। ਮੈਡੀਕਲ ਛੋਟ ਲਈ ਡਾਕਟਰਾਂ ਵੱਲੋਂ ਜਾਰੀ ਨੋਟਸ ਵੀ ਸਵੀਕਾਰੇ ਜਾਣਗੇ। ਇਸ ਵੈਕਸੀਨ ਸਰਟੀਫਿਕੇਟ ਸਿਸਟਮ ਤੋਂ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਹ ਨਵਾਂ ਸਿਸਟਮ ਗਰੌਸਰੀ ਸਟੋਰਜ਼ ਜਾਂ ਫਾਰਮੇਸੀਜ਼ ਉੱਤੇ ਲਾਗੂ ਨਹੀਂ ਹੋਵੇਗਾ। ਲੋਕ ਆਪਣੀਆਂ ਵੈਕਸੀਨੇਸ਼ਨ ਰਸੀਦਾਂ ਪ੍ਰੋਵਿੰਸ਼ੀਅਲ ਬੁਕਿੰਗ ਪੋਰਟਲ ਤੋਂ ਪ੍ਰਿੰਟ ਕਰਵਾ ਸਕਦੇ ਹਨ ਜਾਂ ਡਾਊਨਲੋਡ ਕਰ ਸਕਦੇ ਹਨ। ਪਰ ਇਹ ਸਾਈਟ ਬੁੱਧਵਾਰ ਸਵੇਰੇ 8:00 ਵਜੇ ਤੱਕ ਮੇਨਟੇਨੈਂਸ ਲਈ ਡਾਊਨ ਹੋਵੇਗੀ। ਓਨਟਾਰੀਓ ਵਾਸੀਆਂ ਨੂੰ ਹੇਠ ਲਿਖੀਆਂ ਸੇਵਾਵਾਂ ਹਾਸਲ ਕਰਨ ਲਈ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ : ਰੈਸਟੋਰੈਂਟਸ ਤੇ ਬਾਰਜ਼, ਨਾਈਟਕਲੱਬਜ਼ (ਇਸ ਤਰ੍ਹਾਂ ਦੀ ਥਾਂ ਦੇ ਬਾਹਰ ਵਾਲੇ ਹਿੱਸੇ ਸਮੇਤ), ਮੀਟਿੰਗ ਤੇ ਈਵੈਂਟ ਵਾਲੀਆਂ ਥਾਂਵਾਂ, ਜਿਵੇਂ ਕਿ ਬੈਂਕੁਏਟ ਹਾਲਜ਼ ਤੇ ਕਾਨਫਰੰਸ/ਕਨਵੈਨਸ਼ਨ ਸੈਂਟਰਜ਼, ਸਪੋਰਟਸ ਤੇ ਫਿੱਟਨੈੱਸ ਗਤੀਵਿਧੀਆਂ ਤੇ ਪਰਸਨਲ ਫਿੱਟਨੈੱਸ ਟਰੇਨਿੰਗ ਲਈ ਵਰਤੀਆਂ ਜਾਣ ਵਾਲੀਆਂ ਫੈਸਿਲੀਟੀਜ਼, ਜਿਵੇਂ ਕਿ ਜਿੰਮਜ਼, ਫਿੱਟਨੈੱਸ ਤੇ ਮਨੋਰੰਜਨ ਵਾਲੀਆਂ ਥਾਂਵਾਂ, ਸਪੋਰਟਿੰਗ ਈਵੈਂਟਸ, ਕੈਸੀਨੋਜ਼, ਬਿੰਗੋ ਹਾਲਜ਼ ਤੇ ਗੇਮਿੰਗ ਅਸਟੈਬਲਿਸ਼ਮੈਂਟਸ, ਕੰਸਰਟਸ, ਮਿਊਜਿ਼ਕ ਫੈਸਟੀਵਲਜ਼, ਥਿਏਟਰਜ਼ ਤੇ ਸਿਨੇਮਾਜ਼, ਰੇਸਿੰਗ ਵੈਨਿਊਜ਼ |  22 ਅਕਤੂਬਰ ਨੂੰ ਪ੍ਰੋਵਿੰਸ ਵੱਲੋਂ ਇਸ ਪ੍ਰਕਿਰਿਆ ਨੂੰ ਕਾਰੋਬਾਰਾਂ ਵੱਲੋਂ ਸਟ੍ਰੀਮਲਾਈਨ ਕਰਨ ਲਈ ਕਿਊਆਰ ਕੋਡ ਤੇ ਵੈਰੀਫਿਕੇਸ਼ਨ ਐਪ ਲਾਂਚ ਕਰੇਗੀ।

You might also like More from author

Comments are closed.