Parvasi |Radio |Parvasi TV |Punjabi Newspaper |Youtube |Business Pages

ਪ੍ਰਧਾਨ ਮੰਤਰੀ ਨੇ ਵੇਜ ਸਬਸਿਡੀ ਨੂੰ ਲੈ ਕੀਤੇ ਕਈ ਐਲਾਨ

ਕੋਵਿਡ ਦੀ ਸ਼ੁਰੂਵਾਤ ਤੋਂ ਹੀ ਫੈਡਰਲ ਸਰਕਾਰ ਵਲੋਂ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਵੇਜ ਸੁਨਸੀਡੀ ਦਾ ਐਲਾਨ ਕੀਤਾ ਹੋਇਆ ਸੀ ਜੋ 23 ਅਕਤੂਬਰ ਨੂੰ ਖਤਮ ਹੋਣ ਜਾ ਰਹੀ ਹੈ ਪਰ ਅੱਜ ਪ੍ਰਧਾਨ ਮੰਤਰੀ ਵਲੋਂ ਪ੍ਰੈਸ ਕਾਨਫਰੰਸ ਕਰ ਹੋਰ ਸਬਸਿਡੀ ਪ੍ਰੋਗਰਾਮ ਐਲਾਨ ਕੀਤੇ ਗਏ ਹਨ ਜੋ 7 ਮਈ ਤੱਕ ਜਾਰੀ ਰਹਿਣਗੇ | ਜਾਣਕਾਰੀ ਦੇ ਦਈਏ ਕਿ, 20 ਸਤੰਬਰ ਨੂੰ ਹੋਇਆ ਚੋਣਾਂ ਤੋਂ ਪਹਿਲਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕੇ ਜੇਕਰ ਓਹਨਾ ਦੀ ਸਰਕਾਰ ਮੂੜ੍ਹ ਸਤਾ ਵਿੱਚ ਆਉਂਦੀ ਹੈ ਤਾਂ ਉਹ ਇਸ ਸਬਸਿਡੀ ਨੂੰ ਅਗੇ ਐਸਟੈਂਡ ਕਰ ਦੇਣਗੇ ਪਰ ਨਤੀਜੇ ਆਸ ਤੋਂ ਉਲਟ ਨਿਕਲੇ ਅਤੇ ਲਿਬਰਲ ਨੂੰ ਮੁੜ ਘੱਟ ਸੀਟਾਂ ਨਾਲ ਸਬਰ ਕਰਨਾ ਪਿਆ | Minority ਸਰਕਾਰ ‘ਚ ਆਉਣ ਦੇ ਬਾਵਜੂਦ ਵੀ ਅੱਜ ਪ੍ਰਧਾਨ ਮੰਤਰੀ ਨੇ ਆਪਣੇ ਉਸ ਵਾਅਦੇ ਨੂੰ ਪੂਰਾ ਕੀਤਾ ਹੈ ਜੋ ਓਹਨਾ ਨੇ ਚੋਣਾਂ ਤੋਂ ਪਹਿਲਾ ਕੀਤਾ ਸੀ | ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਖੁਲਾਸਾ ਕੀਤਾ ਕੇ ਓਹਨਾ ਦੀ ਸਰਕਾਰ ਕੋਵਿਡ ‘ਚ ਦਿੱਤੇ ਜਾ ਰਹੇ ਬੇਨੇਫਿਟਸ ਨੂੰ ਜਾਰੀ ਰੱਖੇਗੀ ਜਿਸ ਦੇ ਲਈ ਓਹਨਾ ਦੀ ਸਰਕਾਰ $7.4 billion ਨਿਵੇਸ਼ ਕਰਨ ਜਾ ਰਹੀ ਹੈ | ਦਸ ਦਈਏ ਕੇ, ਮਹਾਮਾਰੀ ਦੇ ਦੌਰਾਨ ਸ਼ੁਰੂ ਕੀਤੇ ਗਏ ਕਈ ਪ੍ਰੋਗਰਾਮ ਜਿਥੇ ਫੈਡਰਲ ਸਰਕਾਰ ਖਤਮ ਕਰਨ ਜਾ ਰਹੀ ਹੈ ਉਥੇ ਹੀ ਕਈ ਨਵੇਂ COVID-19 ਸਪੋਰਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਕਈ ਕਾਰੋਬਾਰਾਂ ਨੂੰ ਮਦਦ ਮਿਲੇਗੀ | ਦਸ ਦਈਏ ਕੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਐਲਾਨ ਕਰਦਿਆਂ ਕਿਹਾ ਕਿ ਐਤਵਾਰ ਤੱਕ, ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਨੂੰ ਖਤਮ ਕਰ ਦਿਤਾ ਜਾਵੇਗਾ ਅਤੇ ਇਹਨਾਂ ਦੀ ਜਗਾ ‘ਤੇ ਨਵੇਂ ਹੋਰ ਪ੍ਰੋਗਰਾਮ ਲਿਆਂਦੇ ਜਾਣਗੇ ਜਿਸ ਨਾਲ ਕੋਵਿਡ ਦੇ ਦੌਰਾਨ ਨੁਕਸਾਨ ਚੱਲਣ ਵਾਲੇ ਕਾਰੋਬਾਰਾਂ ਨੂੰ ਮਦਦ ਮਿਲੇਗੀ | ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਪ੍ਰੋਗਰਾਮਾਂ ਦੀ ਜਗ੍ਹਾ ‘ਤੇ ਹੁਣ ਸਰਕਾਰ ਨਵੇਂ ਪ੍ਰੋਗਰਾਮ ਜਿਵੇ ਕੇ ਹਾਰਡਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ, ਲੌਕਡਾਉਨ ਸਹਾਇਤਾ ਪ੍ਰੋਗਰਾਮ ਅਤੇ ਕੈਨੇਡਾ ਵਰਕਰ ਲੌਕਡਾਨ ਲਾਭ ਪ੍ਰੋਗਰਾਮ ਲੈ ਕੇ ਆ ਰਹੀ ਹੈ  ਅਤੇ ਇਹ ਪ੍ਰੋਗਰਾਮ ਐਤਵਾਰ ਨੂੰ ਸ਼ੁਰੂ ਹੋਣਗੇ ਅਤੇ ਅਗਲੇ ਸਾਲ 7 ਮਈ, 2022 ਤੱਕ ਚਲਨਗੇ | ਇਹਨਾਂ ਪ੍ਰੋਗਰਾਮਾਂ ਦੇ ਐਲਾਨt ਤੋਂ ਬਾਅਦ ਕੈਨੇਡਾ ਦੇ ਕਈ ਕਾਰੋਬਾਰੀਆਂ ‘ਚ ਮੁੜ ਤੋਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਜਾਣਕਾਰੀ ਦੇ ਦਈਏ ਕੇ ਟੂਰਿਜ਼ਮ ਅਤੇ ਹਾਸਪੀਟੈਲਿਟੀ ਰਿਕਵਰੀ ਪ੍ਰੋਗਰਾਮ ਹੋਟਲ, ਟੂਰ ਆਪਰੇਟਰਾਂ, ਟ੍ਰੈਵਲ ਏਜੰਸੀਆਂ ਅਤੇ ਰੈਸਟੋਰੈਂਟਾਂ ਲਈ 75 ਪ੍ਰਤੀਸ਼ਤ ਤੱਕ ਦੀ ਸਬਸਿਡੀ ਦਰ ਨਾਲ ਸਹਾਇਤਾ ਪ੍ਰਦਾਨ ਕਰੇਗਾ। ਉਥੇ ਹੀਹਾਰਡਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ  ਦੂਜੇ ਕਾਰੋਬਾਰਾਂ ਜਿਨ੍ਹਾਂ ਨੂੰ ਕੋਵਿਡ ਕਰਕੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਨੂੰ 50 ਪ੍ਰਤੀਸ਼ਤ ਤੱਕ ਦੀ ਸਬਸਿਡੀ ਨਾਲ ਸਹਾਇਤਾ ਕੀਤੀ ਜਾਵੇਗੀ | ਉਥੇ ਹੀ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਤਰ੍ਹਾਂ, ਨਵਾਂ ਕੈਨੇਡਾ ਵਰਕਰ ਲੌਕਡਾਉਨ ਬੈਨੀਫਿਟ ਉਨ੍ਹਾਂ ਕਰਮਚਾਰੀਆਂ ਨੂੰ ਹਫਤੇ ਵਿੱਚ $300 ਮੁਹੱਈਆ ਕਰਵਾਏਗਾ ਜੋ ਲੌਕਡਾਨ ਕਰਕੇ ਕੰਮ ਨਹੀਂ ਕਰ ਸਕਦੇ ਅਤੇ ਉਹਨਾ ਕੋਲ ਰੁਜ਼ਗਾਰ ਬੀਮਾ ਵੀ ਨਹੀਂ ਹੈ |

You might also like More from author

Comments are closed.