Parvasi |Radio |Parvasi TV |Punjabi Newspaper |Youtube |Business Pages

ਚਾਈਲਡ ਕੇਅਰ ਬਾਰੇ ਫੈਡਰਲ ਸਰਕਾਰ ਨਾਲ ਮਿਊਂਸਪੈਲਿਟੀਜ਼ ਸਾਈਡ ਡੀਲਜ਼ ਨਾ ਕਰਨ

ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਚਾਹੁੰਦੇ ਹਨ ਕਿ ਮਿਊਂਸਪੈਲਿਟੀਜ਼ ਚਾਈਲਡ ਕੇਅਰ ਬਾਰੇ ਉਨ੍ਹਾਂ ਦੀ ਸਰਕਾਰ ਵੱਲੋਂ ਫੈਡਰਲ ਸਰਕਾਰ ਨਾਲ ਡੀਲ ਸਿਰੇ ਚੜ੍ਹਾਉਣ ਦੀ ਉਡੀਕ ਕਰਨ। ਫੋਰਡ ਨੇ ਇਹ ਵੀ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਇਸ ਮਾਮਲੇ ਵਿੱਚ ਮਿਊਂਸਪੈਲਿਟੀਜ਼ ਆਪਣੇ ਵੱਲੋਂ ਕੋਈ ਗੱਲਬਾਤ ਸ਼ੁਰੂ ਕਰਨ। ਫੋਰਡ ਵੱਲੋਂ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਗਈਆਂ ਜਦੋਂ ਕੁੱਝ ਸਿਟੀ ਕਾਊਂਸਲਜ਼ ਨੇ ਇਹ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਫੈਡਰਲ ਸਰਕਾਰ ਨੂੰ ਰਸਮੀ ਤੌਰ ਉੱਤੇ 10 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਚਾਈਲਡ ਕੇਅਰ ਸ਼ੁਰੂ ਕਰਨ ਲਈ ਆਖਣ। ਟੋਰਾਂਟੋ ਸਿਟੀ ਕਾਊਂਸਲ ਵੱਲੋਂ ਇਸ ਹਫਤੇ ਇਸ ਮੁੱਦੇ ਉੱਤੇ ਮਤਾ ਲਿਆਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਨਾਇਗਰਾ ਰੀਜਨਲ ਕਾਊਂਸਲ ਨੇ ਆਪਣੇ ਸਟਾਫ ਨੂੰ ਇਸ ਸਬੰਧੀ ਬਦਲ ਤਲਾਸ਼ਣ ਲਈ ਆਖ ਦਿੱਤਾ ਸੀ ਤੇ ਹੈਮਿਲਟਨ ਕਾਉਂਸਲਰਜ਼ ਇਸ ਮਹੀਨੇ ਦੇ ਅਖੀਰ ਵਿੱਚ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤਿਆਰੀ ਕਰ ਰਹੇ ਸਨ। ਜਿ਼ਕਰਯੋਗ ਹੈ ਕਿ ਫੈਡਰਲ ਲਿਬਰਲ ਸਰਕਾਰ ਨੇ ਸੱਤ ਪ੍ਰੋਵਿੰਸਾਂ ਤੇ ਇੱਕ ਟੈਰੇਟਰੀ ਨਾਲ 30 ਬਿਲੀਅਨ ਡਾਲਰ, ਪੰਜ ਸਾਲ ਲਈ ਚਾਈਲਡ ਕੇਅਰ ਪਲੈਨ ਸਬੰਧੀ ਡੀਲਜ਼ ਕੀਤੀਆਂ ਸਨ ਪਰ ਓਨਟਾਰੀਓ ਵੱਲੋਂ ਅਜੇ ਵੀ ਇਨ੍ਹਾਂ ਉੱਤੇ ਸਾਈਨ ਕੀਤੇ ਜਾਣੇ ਹਨ। ਫੋਰਡ ਨੇ ਆਖਿਆ ਕਿ ਜੇ ਉਹ ਇੱਕਜੁੱਟ ਰਹਿੰਦੇ ਹਨ ਤਾਂ ਪ੍ਰੋਵਿੰਸ ਬਿਹਤਰ ਡੀਲ ਸਿਰੇ ਚੜ੍ਹਾ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸੇ ਲਈ ਉਹ ਮਿਊਂਸਪੈਲਿਟੀਜ਼ ਨੂੰ ਫੈਡਰਲ ਸਰਕਾਰ ਨਾਲ ਸਾਈਡ ਡੀਲਜ਼ ਨਾ ਕਰਨ ਦੀ ਅਪੀਲ ਕਰ ਰਹੇ ਹਨ ਜਦੋਂ ਪੋ੍ਰਵਿੰਸ ਵੱਲੋਂ ਪਹਿਲਾਂ ਹੀ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।

You might also like More from author

Comments are closed.