Parvasi |Radio |Parvasi TV |Punjabi Newspaper |Youtube |Business Pages

ਹਾਈਵੇਅ 413 ਉੱਤੇ ਨਹੀਂ ਵਸੂਲਿਆ ਜਾਵੇਗਾ ਟੋਲ : ਫੋਰਡ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਬੁੱਧਵਾਰ ਨੂੰ ਆਖਿਆ ਗਿਆ ਕਿ ਹਾਲਟਨ ਤੋਂ ਯੌਰਕ ਰੀਜਨ ਤੱਕ ਬਣਾਏ ਜਾ ਸਕਣ ਵਾਲੇ ਹਾਈਵੇਅ ਉੱਤੇ ਕੋਈ ਟੋਲ ਨਹੀਂ ਵਸੂਲਿਆ ਜਾਵੇਗਾ ਪਰ ਇਸ ਉੱਤੇ ਕਿੰਨਾ ਖਰਚਾ ਆਵੇਗਾ ਜਾਂ ਇਹ ਕਦੋਂ ਤੱਕ ਮੁਕੰਮਲ ਹੋਵੇਗਾ ਇਸ ਬਾਰੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹਾਈਵੇਅ 413 ਹਾਈਵੇਅ 401 ਤੇ ਹਾਈਵੇਅ 407 ਦੇ ਜੰਕਸ਼ਨਜ਼ ਨਾਲ ਕੋਨੈਕਟ ਕਰੇਗਾ ਤੇ ਹਾਈਵੇਅ 410 ਦੇ ਟਰਮੀਨਸ ਤੱਕ ਜਾਵੇਗਾ ਤੇ ਇਹ ਪੂਰਬ ਵੱਲ ਹਾਈਵੇਅ 400 ਉੱਤੇ ਕਿੰਗ ਰੋਡ ਦੇ ਦੱਖਣ ਤੱਕ ਬਣੇਗਾ, 59 ਕਿਲੋਮੀਟਰ ਦੇ ਏਰੀਆ ਵਿੱਚ ਇਹ ਹਾਈਵੇਅ ਚਾਰ ਤੋਂ ਛੇ ਲੇਨਜ਼ ਵਾਲਾ ਹੋਵੇਗਾ। ਫੋਰਡ ਨੇ ਇਹ ਵੀ ਆਖਿਆ ਕਿ ਪਿਛਲੀ ਲਿਬਰਲ ਸਰਕਾਰ ਵੱਲੋਂ ਹਾਈਵੇਅ ਨਾ ਬਣਾਉਣ ਦਾ ਫੈਸਲਾ ਗਲਤ ਸੀ ਕਿਉਂਕਿ ਇਹ ਹਾਈਵੇਅ ਬਣਨ ਨਾਲ 300,000 ਕਮਿਊਟਰਜ਼ ਨੂੰ ਫਾਇਦਾ ਹੋਵੇਗਾ। ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਅਸੀਂ ਪ੍ਰੋਕਿਓਰਮੈਂਟ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਪ੍ਰੋਕਿਓਰਮੈਂਟ ਪ੍ਰਕਿਰਿਆ ਨੂੰ ਜਿਨਾਂ ਸਖ਼ਤ ਮੁਕਾਬਲੇਬਾਜ਼ੀ ਵਾਲਾ ਹੋ ਸਕੇਗਾ ਓਨਾ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਅਜੇ ਵੀ ਇਸ ਪੋ੍ਰਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰੋਵਿੰਸ ਦਾ ਟਰਾਂਸਪੋਰਟੇਸ਼ਨ ਮੰਤਰੀ ਰਹਿੰਦਿਆਂ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਸੀ ਕਿਉਂਕਿ ਇਸ ਉੱਤੇ 10 ਬਿਲੀਅਨ ਡਾਲਰ ਦਾ ਖਰਚਾ ਆ ਸਕਦਾ ਹੈ ਤੇ ਇਸ ਨੂੰ ਮੁਕੰਮਲ ਹੋਣ ਵਿੱਚ ਦਸ ਸਾਲ ਲੱਗ ਸਕਦੇ ਹਨ

You might also like More from author

Comments are closed.