Parvasi |Radio |Parvasi TV |Punjabi Newspaper |Youtube |Business Pages

ਕੈਨੇਡਾ ਨੇ ਬੀਜਿੰਗ ਓਲੰਪਿਕਸ ਦਾ ਕੀਤਾ ਡਿਪਲੋਮੈਟਿਕ ਬਾਈਕਾਟ

ਚੀਨ ਵੱਲੋਂ ਵਾਰੀ ਵਾਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਖਿਲਾਫ ਰੋਸ ਪ੍ਰਗਟਾਉਂਦਿਆਂ ਹੋਇਆਂ ਕੈਨੇਡੀਅਨ ਸਰਕਾਰ ਦੇ ਅਧਿਕਾਰੀਆਂ ਨੇ ਬੀਜਿੰਗ ਓਲੰਪਿਕਸ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਬੁੱਧਵਾਰ ਨੂੰ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਚੀਨੀ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਇਸ ਉਲੰਘਣਾਂ ਕਾਰਨ ਉਹ ਕਾਫੀ ਪਰੇਸ਼ਾਨ ਹਨ। ਕੈਨੇਡੀਅਨ ਅਥਲੀਟਸ ਵਿੰਟਰ ਗੇਮਜ਼ ਵਿੱਚ ਹਿੱਸਾ ਲੈ ਸਕਣਗੇ। ਟਰੂਡੋ ਨੇ ਆਖਿਆ ਕਿ ਸਾਡੇ ਅਥਲੀਟ ਕਈ ਸਾਲਾਂ ਤੋਂ ਟਰੇਨਿੰਗ ਕਰ ਰਹੇ ਹਨ ਤੇ ਦੁਨੀਆ ਭਰ ਦੇ ਅਥਲੀਟਸ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਰਹੇਗਾ। ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਆਖਿਆ ਕਿ ਫੈਡਰਲ ਸਰਕਾਰ ਆਰਸੀਐਮਪੀ ਨਾਲ ਰਲ ਕੇ ਕੈਨੇਡੀਅਨ ਅਥਲੀਟਸ ਦੀ ਹਿਫਾਜ਼ਤ ਯਕੀਨੀ ਬਣਾਵੇਗੀ। ਜੋਲੀ ਨੇ ਆਖਿਆ ਕਿ ਆਰਸੀਐਮਪੀ ਨੇ ਪਹਿਲਾਂ ਵੀ ਇਸੇ ਤਰਜ਼ ਉੱਤੇ ਂਓਲੰਪਿਕ ਕਮੇਟੀ ਨਾਲ ਰਲ ਕੇ ਕੰਮ ਕੀਤਾ ਹੈ। ਚੀਨੀ ਸਰਕਾਰ ਖਿਲਾਫ ਇਹ ਰੋਸ ਉਈਗਰ ਮੁਸਲਮਾਨਾਂ ਦੀ ਨਸਲਕੁਸ਼ੀ ਤੇ ਦੋਵਾਂ ਮਾਈਕਲਜ਼, ਜਿਨ੍ਹਾਂ ਨੂੰ ਤਿੰਨ ਸਾਲ ਤੱਕ ਚੀਨ ਦੀ ਜੇਲ੍ਹ ਵਿੱਚ ਬੰਦ ਕਰਕੇ ਰੱਖਣ ਤੋਂ ਬਾਅਦ ਸਤੰਬਰ ਵਿੱਚ ਛੱਡਿਆ ਗਿਆ, ਨੂੰ ਜ਼ਬਰਦਸਤੀ ਨਜ਼ਰਬੰਦ ਕਰਕੇ ਰੱਖਣ ਲਈ ਪ੍ਰਗਟਾਇਆ ਜਾ ਰਿਹਾ ਹੈ।

You might also like More from author

Comments are closed.