ਨੇਪਾਲੀ ਨੌਕਰ ਚੋਰੀ ਕਰਕੇ ਹੋਇਆ ਫਰਾਰ


ਨੌਕਰ ਨੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਤੇ ਪਰਿਵਾਰ ਦੇ ਮੈਂਬਰਾਂ ਨੂੰ ਖਾਣੇ ’ਚ ਦਿੱਤਾ ਨਸ਼ੀਲਾ ਪਦਾਰਥ

ਨੇਪਾਲੀ ਨੌਕਰ ਚੋਰੀ ਕਰਕੇ ਹੋਇਆ ਫਰਾਰ

ਲੁਧਿਆਣਾ/ਬਿਊਰੋ ਨਿਊਜ਼

ਲੁਧਿਆਣਾ ’ਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਪੱਖੋਵਾਲ ਰੋਡ ’ਤੇ ਮਹਾਰਾਜਾ ਰਣਜੀਤ ਸਿੰਘ ਨਗਰ ਵਿਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ ਅਤੇ ਹੋਰ ਮੈਂਬਰਾਂ ਨੂੰ ਰਾਤ ਸਮੇਂ ਬੇਸੁੱਧ ਕਰਕੇ ਘਰ ਵਿਚ ਚੋਰੀ ਕੀਤੀ ਗਈ। ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਭੂਆ ਅਤੇ ਇਕ ਨੌਕਰਾਣੀ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਖਲ ਕਰਵਾਇਆ ਗਿਆ ਹੈ। ਘਰ ਵਿਚ ਕੰਮ ਕਰਨ ਵਾਲੇ ਨੇਪਾਲੀ ਨੌਕਰ ’ਤੇ ਸ਼ੱਕ ਕੀਤਾ ਜਾ ਰਿਹਾ ਹੈ, ਉਸ ਨੇ ਇਹ ਵਾਰਦਾਤ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਘਰ ਵਿਚ ਮੌਜੂਦ ਵਿਅਕਤੀਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਖੁਆਇਆ ਗਿਆ ਹੈ। ਪੁਲਿਸ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਨੇਪਾਲੀ ਨੌਕਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੇਪਾਲੀ ਨੌਕਰ ਨੂੰ ਤਿੰਨ ਕੁ ਮਹੀਨੇ ਪਹਿਲਾਂ ਹੀ ਕੰਮਕਾਰ ਲਈ ਘਰ ਵਿਚ ਰੱਖਿਆ ਗਿਆ ਸੀ। ਪੁਲਿਸ ਲਈ ਇਸ ਨੇਪਾਲੀ ਨੌਕਰ ਨੂੰ ਵੀ ਲੱਭਣਾ ਮੁਸ਼ਕਲ ਹੈ ਕਿਉਂਕਿ ਉਸਦਾ ਕੋਈ ਵੀ ਪਹਿਚਾਣ ਪੱਤਰ ਘਰ ਵਾਲਿਆਂ ਕੋਲ ਨਹੀਂ ਹੈ ਅਤੇ ਇਸਦੇ ਚੱਲਦਿਆਂ ਪੁਲਿਸ ਸੀਸੀ ਟੀਵੀ ਕੈਮਰਿਆਂ ਦੀ ਵੀ ਮੱਦਦ ਲੈ ਰਹੀ ਹੈ।