ਇੰਡਸਇੰਡ ਬੈਂਕ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਨਾਲ ਬਹੁ-ਸਾਲਾ ਗਲੋਬਲ ਸਾਂਝੇਦਾਰੀ ਦਾ ਐਲਾਨ ਕੀਤਾ


ਇੰਡਸਇੰਡ ਬੈਂਕ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਨਾਲ ਬਹੁ-ਸਾਲਾ ਗਲੋਬਲ ਸਾਂਝੇਦਾਰੀ ਦਾ ਐਲਾਨ ਕੀਤਾ
ਸਾਂਝੇਦਾਰੀ ਦਾ ਉਦੇਸ਼ ਇੰਡਸਇੰਡ ਬੈਂਕ ਦੇ ਗਾਹਕਾਂ ਕਰਮਚਾਰੀਆਂ ਅਤੇ ਕਿ੍ਰਕਟ ਪ੍ਰਸ਼ੰਸਕਾਂ ਦੇ ਲਈ ਦਿਲਚਸਪ ਗਤੀਵਿਧੀਆਂ ਚਲਾਉਣਾ ਹੈ
ਚੰਡੀਗੜ : ਇੰਡਸਇੰਡ ਬੈਂਕ ਨੇ ਬਹੁਤ ਉਡੀਕ ਤੋਂ ਬਾਅਦ ਆਈ.ਸੀ.ਸੀ ਪੁਰਸ਼ ਕਿ੍ਰਕਟ ਵਿਸ਼ਵ ਕੱਪ 2023 ਅਤੇ ਭਵਿੱਖ ਦੇ ਆਈ.ਸੀ.ਸੀ. ਪੁਰਸ਼ ਮੁਕਾਬਲਿਆਂ ਲਈ ਇੱਕ ਗਲੋਬਲ ਪਾਰਟਨਰ ਵਜੋਂ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ (ਆਈ.ਸੀ.ਸੀ) ਦੇ ਨਾਲ ਆਪਣੇ ਬਹੁ-ਸਾਲਾ ਸਹਿਯੋਗ ਦਾ ਐਲਾਨ ਕੀਤਾ ਹੈ। ਆਈ.ਸੀ.ਸੀ ਪੁਰਸ਼ ਕਿ੍ਰਕਟ ਵਿਸ਼ਵ ਕੱਪ 2023 ਦੇ ਲਈ ਇੱਕ ਗਲੋਬਲ ਪਾਰਟਨਰ ਦੇ ਰੂਪ ਵਿੱਚ ਇੰਡਸਇੰਡ ਬੈਂਕ ਆਪਣੇ ਗਾਹਕਾਂ ਕਰਮਚਾਰੀਆਂ ਅਤੇ ਕਿ੍ਰਕਟ ਪ੍ਰਸ਼ੰਸਕਾਂ ਦੇ ਲਈ ਦਿਲਚਸਪ ਗਤੀਵਿਧੀਆਂ ਅਤੇ ਪ੍ਰਚਾਰਾਂ ਦੀ ਇੱਕ ਚੇਨ ਤੱਕ ਪਹੁੰਚ ਬਣਾਵੇਗਾ।
ਪ੍ਰੀਮੀਅਮ ਮੌਕਾ ਪ੍ਰਮੁੱਖ ਐਂਥਲ ਕੰਪੈਨੀਅਨ ਪ੍ਰੋਗਰਾਮ ਦੀ ਮਲਕੀਅਤ ਦੁਆਰਾ ਹੋਵੇਗਾ। ਜਿਸ ਵਿੱਚ ਇੰਡਸਇੰਡ ਬੈਂਕ ਦੇ ਚੁਣੇ ਹੋਏ ਗਾਹਕਾਂ ਅਤੇ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਨੂੰ ਰਾਸ਼ਟਰੀ ਗੀਤ ਲਈ ਖੇਡ ਸ਼ੁਰੂ ਹੋਣ ਤੋਂ ਪਹਿਲਾ ਮੈਦਾਨ ਵਿੱਚ ਜਾਣ ਵਾਲੀਆਂ ਟੀਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਹੋਰ ਅਨੁਭਵ ਵਿੱਚ ਅਨਫੀਲਡ ਪਹੁੰਚ ਰੋਮਾਂਚਕ ਬ੍ਰਾਂਡ ਸਰਗਰਮੀ ਅਤੇ ਕੁੱਝ ਬਿਹਤਰੀਨ ਕਿ੍ਰਕਟ ਗਤੀਵਿਧੀਆਂ ਨੂੰ ਦੇਖਣ ਦਾ ਮੌਕਾ ਸ਼ਾਮਿਲ ਹੈ।
ਇਸ ਸਹਿਯੋਗ ਦੇ ਇੱਕ ਹਿੱਸੇ ਦੇ ਰੂਪ ਵਿੱਚ ਇੰਡਸਇੰਡ ਬੈਂਕ ਨੂੰ ਆਪਣੇ ਗਾਹਕਾਂ ਕਰਮਚਾਰੀਆਂ ਅਤੇ ਹਿੱਸੇਦਾਰਾਂ ਨਾਲ ਡੂੰਘਾ ਸੰਬੰਧ ਬਣਾਉਣ ਲਈ ਬ੍ਰਾਂਡਿੰਗ ਅਤੇ ਸਮੱਗਰੀ ਸੰਪਤੀਆਂ ਦੇ ਇੱਕ ਸਮੂਹ ਤੱਕ ਪਹੁੰਚ ਪ੍ਰਾਪਤ ਹੋਵੇਗੀ। ਇਹ ਸਾਂਝੇਦਾਰੀ ਆਪਣੇ ਸਮਰਪਿਤ ਖੇਡ ਪ੍ਰੋਗਰਾਮ ‘ਇੰਡਸਇੰਡ ਫਾਰਸਪੋਰਟਸ’ ਦੁਰਾਵਾ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਉੱਤਮਤਾ ਦੀ ਖੋਜ ਖੇਡਾਂ ਨੂੰ ਉਤਸ਼ਾਹਿਤ ਕਰਨ ਸਮੂਲੀਅਤ ਅਤੇ ਟੀਮ ਵਰਕਰ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ ਦਾ ਉਦਾਹਰਣ ਦਿੰਦੀ ਹੈ।
ਆਈ.ਸੀ.ਸੀ ਪੁਰਸ਼ ਕਿ੍ਰਕਟ ਵਿਸ਼ਵ ਕੱਪ 2023 ਜੋ ਹੁਣ ਤੱਕ ਦਾ ਸਭ ਤੋਂ ਵੱਡਾ ਕਿ੍ਰਕਟ ਵਿਸ਼ਵ ਕੱਪ ਹੋਵੇਗਾ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ 19 ਨਵੰਬਰ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਕਿ੍ਰਕਟ ਸਟੇਡੀਅਮ ਅਹਿਮਦਾਬਾਦ ਵਿੱਚ ਟੂਰਨਾਮੈਂਟ ਦਾ ਫਾਈਨਲ ਹੋਵੇਗਾ।
ਐਸੋਸੀਏਸ਼ਨ ਦੇ ਬਾਰੇ ਵਿੱਚ ਇੰਡਸਇੰਡ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼੍ਰੀ ਸੁਮੰਤ ਕਠਪਾਲੀਆ ਨੇ ਕਿਹਾ ‘‘ਅਸੀਂ ਖੇਡ ਦੀ ਪਰਿਵਰਤਨਸ਼ੀਨ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਆਈ.ਸੀ.ਸੀ. ਵਿਸ਼ਵ ਕੱਪ ਦੁਨੀਆਂ ਵਿੱਚ ਸਭ ਤੋਂ ਪ੍ਰਸਿੱਧ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ।’’ ਸਭ ਤੋਂ ਉੱਤਮ ਕਿ੍ਰਕਟ ਟੀਮਾਂ ਦਾ ਮੁਕਾਬਲਾ ਦੇਖਣ ਲਈ ਲੱਖਾਂ ਪ੍ਰਸ਼ੰਸਕ ਮੌਜੂਦ ਹਨ। ਸਾਨੂੰ ਆਈ.ਸੀ.ਸੀ ਦੇ ਨਾਲ ਜੁੜਣ ’ਤੇ ਬਹੁਤ ਮਾਣ ਹੈ ਅਤੇ ਵਿਸ਼ਵਾਸ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਥਾਵਾਂ ’ਤੇ ਇਹ ਸਹਿਯੋਗ ਸਾਡੇ ਬ੍ਰਾਂਡ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਾਡੇ ਗਾਹਕ ਜੁੜਾਵ ਨੂੰ ਵਧਾਉਣਗੇ। ਅਸੀਂ ਅਜਿਹੇ ਅਸਾਧਾਰਣ ਪਲ ਬਣਾਉਣ ਲਈ ਤਿਆਰ ਹਾਂ ਜਿੰਨਾਂ ਨੂੰ ਸਾਡੇ ਗਾਹਕ ਅਤੇ ਕਰਮਚਾਰੀ ਅਤੇ ਕਿ੍ਰਕਟ ਪ੍ਰਸ਼ੰਸਕ ਆਉਣ ਵਾਲੇ ਸਮੇਂ ਵਿੱਚ ਯਾਦ ਰੱਖਣਗੇ।’’
ਆਈ.ਸੀ.ਸੀ. ਦੇ ਮੁੱਖ ਵਪਾਰਕ ਅਧਿਕਾਰੀ ਅਨੁਰਾਗ ਦਹੀਆ ਨੇ ਕਿਹਾ ‘‘ਸਾਨੂੰ ਪੁਰਸ਼ ਕਿ੍ਰਕਟ ਵਿਸ਼ਵ ਕੱਪ 2023 ਅਤੇ ਭਵਿੱਖ ਦੇ ਆਈ.ਸੀ.ਸੀ. ਪੁਰਸ਼ ਮੁਕਾਬਲਿਆਂ ਲਈ ਗਲੋਬਲ ਪਾਰਟਨਰ ਦੇ ਰੂਪ ਵਿੱਚ ਇੰਡਸਇੰਡ ਬੈਂਕ ਦਾ ਆਈ.ਸੀ.ਸੀ ਪਰਿਵਾਰ ਵਿੱਚ ਸਵਾਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਾਡਾ ਮੰਨਣਾ ਹੈ ਕਿ ਜ਼ਿਆਦਾ ਖਿਡਾਰੀਆਂ ਜ਼ਿਆਦਾ ਪ੍ਰਸ਼ੰਸਕਾਂ ਅਤੇ ਜ਼ਿਆਦਾ ਦੇਸ਼ਾਂ ਦੁਆਰਾ ਖੇਡ ਦਾ ਆਨੰਦ ਲੈਣ ਦੀ ਕਿ੍ਰਕਟ ਦੀ ਦਿ੍ਰਸ਼ਟੀ ਇੰਡਸਇੰਡ ਬੈਂਕ ਦੀ ਪਹੁੰਚ ਅਤੇ ਉੱਤਮਤਾ ਦੇ ਪ੍ਰਤੀ ਅਟੁੱਟ ਵਚਨਬੱਧਤਾ ਦੇ ਨਾਲ ਚੰਗੀ ਤਰਾਂ ਜੁੜੀ ਹੋਈ ਹੈ। ਇੰਡਸਇੰਡ ਬੈਂਕ ਐਂਥਮ ਕੰਪੈਨੀਅਨ ਪ੍ਰੋਗਰਾਮ ਦੀ ਡਿਲਵਰੀ ਅਤੇ ਆਪਣੇ ਗਾਹਕਾਂ ਕਰਮਚਾਰੀਆਂ ਦੇ ਨਾਲ-ਨਾਲ ਕਿ੍ਰਕਟ ਪ੍ਰਸ਼ੰਸਕਾਂ ਦੇ ਲਈ ਵਿਲੱਖਣ ਅਨੁਭਵਾਂ ਅਤੇ ਮੌਕਿਆਂ ਦੇ ਸਹਿ-ਉਤਪਾਦਨ ਦੁਆਰਾ ਇਵੈਂਟ ਦੇ ਅਨੁਭਵ ਵਿੱਚ ਕਾਫੀ ਮੁੱਲ ਜੋੜ ਦੇਵੇਗਾ।